Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
ਕੰਮ, ਅਮਲ, ਕਰਨੀ, ਕਰਤੱਬ, ਕਰਤੱਵ, ਕਾਰਜ, ਕਿਰਿਆ, ਕਿਰਤ-ਕਮਾਈ, ਨਿੱਤ ਦੀ ਕਾਰ, ਚਾਲ ਚਲਨ, ਆਚਾਰ, ਆਚਰਨ, ਕਰਨ-ਜੋਗ ਕੰਮ, ਸੁਚੱਜੀ ਜ਼ਿੰਦਗੀ, ਗੁਣ। ਕਰਮ-ਕਾਂਡ, ਧਾਰਮਿਕ ਰਸਮਾਂ। ਅਮਲਾਂ ਦਾ ਲੇਖਾ, ਚੰਗੇ ਭਾਗ, ਕਿਸਮਤ, (ਪ੍ਰਭੂ ਦੀ) ਬਖ਼ਸ਼ਸ਼/ਰਹਿਮਤ/ਮੇਹਰ। ਹੱਥ ਵਿੱਚ। ਮਿਣਤੀ ਦੀ ਇਕਾਈ ਜੋ ਤਿੰਨ ਹੱਥ ਦੇ ਬਰਾਬਰ ਹੈ। ਉ

SGGS Gurmukhi-English Dictionary
1. Sk. n. 3. Ara. n.   1. action deed. 2. fortune. 3. grace
SGGS Gurmukhi-English Data provided by Harjinder Singh Gill, Santa Monica, CA, USA.

English Translation
(1) Action, deed, work. (2) Destiny, fate.

Mahan Kosh Encyclopedia
ਸੰ. ਕ੍ਰਮ. {ਸੰਗ੍ਯਾ}. ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ੧੯ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ". (ਚਉਬੋਲੇ ਮਃ ੫)। (2) ਸੰ. ਕਰ੍‍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ". (ਸੁਖਮਨੀ) ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ- (ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ. ੨੦ (ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ. (ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। (3) ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫)। (4) ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ". (ਸਵੈਯੇ ਮਃ ੪. ਕੇ)। (6) ਅ਼. __ ਉਦਾਰਤਾ। (7) ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ". (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ". (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ". (ਰਾਮ ਅਃ ਮਃ ੧).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits