Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ka. ਦਾ। of. ਉਦਾਹਰਨ: ਤੂੰ ਬ੍ਰਹਮਨੁ ਮੈ ਕਾਸੀ ਕ ਜੁਲਾਹਾ ਮੋਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥ Raga Raamkalee, Kabir, 5, 3:1 (P: 970).
|
English Translation |
n.m. sixth letter of Punjabi script used to express velar plosive unaspirated sound (k).
|
Mahan Kosh Encyclopedia |
ਪੰਜਾਬੀ ਵਰਣਮਾਲਾ ਦਾ ਛੀਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਕੰਠ ਹੈ। ਸੰ. ਨਾਮ/n. ਬ੍ਰਹਮਾ। 2. ਵਿਸ਼ਨੁ। 3. ਕਾਮਦੇਵ। 4. ਸੂਰਜ। 5. ਪ੍ਰਕਾਸ਼. ਰੌਸ਼ਨੀ। 6. ਅਗਨਿ। 7. ਪਵਨ। 8. ਯਮ। 9. ਆਤਮਾ. ਅੰਤਹਕਰਣ। 10. ਸ਼ਰੀਰ। 11. ਕਾਲ। 12. ਧਨ। 13. ਮੋਰ। 14. ਸ਼ਬਦ. ਧੁਨਿ। 15. ਗੱਠ. ਗਾਂਠ. ਗੰਢ। 16. ਦੇਖੋ- ਕੰ। 17. ਵਿ. ਕਾਰਕ. ਕਰਣ ਵਾਲਾ. ਐਸੀ ਦਸ਼ਾ ਵਿੱਚ ਇਹ ਯੌਗਿਕ ਸ਼ਬਦਾਂ ਦੇ ਅੰਤ ਆਉਂਦਾ ਹੈ. ਜਿਵੇਂ- ਜਾਪਕ, ਸੇਵਕ ਆਦਿ। 18. ਵ੍ਯ. ਕੁ ਦੀ ਥਾਂ ਭੀ ਕ ਆਇਆ ਹੈ. ਦੇਖੋ- ਕਰੂਪੀ। 19. ਕਨ੍ ਪ੍ਰਤ੍ਯਯ ਦਾ ਰੂਪ. ਛੋਟਾ. ਤੁੱਛ. ਅਲਪ. ਦੇਖੋ- ਅਸ਼੍ਵਕ. ਬਾਲਕ ਆਦਿ। 20. ਪੰਜਾਬੀ ਵਿੱਚ ਇੱਕ ਦਾ ਸੰਖੇਪ ਭੀ ਕ ਹੈ, ਯਥਾ- ਕਲਾਗੇ (ਇੱਕ ਲਾਗੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|