Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Umrthal. ਅੰਦਰ ਦਾ ਫੋੜਾ, ਅੰਤੜੀ ਦਾ ਫੋੜਾ ਜੋ ਬਹੁਤ ਦੁੱਖਦਾਈ ਹੁੰਦਾ ਹੈ। festerning boil.
ਉਦਾਹਰਨ:
ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ ॥ Raga Gaurhee 4, Vaar 19ਸ, 4, 1:1 (P: 311).

SGGS Gurmukhi-English Dictionary
[Desi n.] End of live
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਮਰਮਸ੍‌ਥਲ ਦਾ ਆਮਯ. ਸੰ. अन्तरविद्रधि- ਅੰਤਰਵਿਦ੍ਰਧਿ. ਅੰਤੜੀ ਦਾ ਫੋੜਾ. ਅੰਦਰ ਦਾ ਫੋੜਾ. ਖਾਣ ਪੀਣ ਦਾ ਸੰਜਮ ਨਾ ਕਰਨ ਤੋਂ, ਸ਼ਰਾਬ ਆਦਿਕ ਨਸ਼ਿਆਂ ਦੇ ਸੇਵਨ ਤੋਂ ਸ਼ਰੀਰ ਦੇ ਖਿਲਤ ਵਿਗੜ ਜਾਂਦੇ ਹਨ, ਜਿਸ ਤੋਂ ਲਹੂ ਵਿੱਚ ਵਿਕਾਰ ਹੋਕੇ ਅੰਦਰਲੇ ਅੰਗਾਂ ਦੀਆਂ ਗਿਲਟੀਆਂ ਵਿੱਚ ਸੋਜ ਪੈਦਾ ਹੋਜਾਂਦੀ ਹੈ. ਇਹ ਸੋਜ ਫੋੜਾ ਬਣਕੇ ਭਾਰੀ ਦੁਖ ਦਿੰਦੀ ਹੈ. ਹੌਲੀ ਹੌਲੀ ਪੀਪ ਪੈਜਾਂਦੀ ਹੈ. ਇਹ ਵਿਦ੍ਰਧਿ ਮੇਦੇ, ਨਾਭੀ, ਪੇਡੂ, ਜਿਗਰ, ਗੁਰਦੇ, ਤਿੱਲੀ ਆਦਿ ਵਿੱਚ ਹੋਕੇ ਭਾਰੀ ਦੁੱਖ ਦਿੰਦੀ ਹੈ. ਹਰ ਵੇਲੇ ਚੀਸ ਪੈਂਦੀ ਹੈ. ਨੀਂਦ ਨਹੀਂ ਆਉਂਦੀ.
ਇਸ ਦਾ ਸਭ ਤੋਂ ਚੰਗਾ ਉਪਾਉ ਇਹ ਹੈ ਕਿ ਸਿਆਣੇ ਡਾਕਟਰ ਤੋਂ ਫੋੜਾ ਚਿਰਵਾਇਆ ਜਾਵੇ ਅਤੇ ਲਹੂ ਸਾਫ ਕਰਨ ਵਾਲੀ ਅਤੇ ਕ਼ਬਜ਼ਕੁਸ਼ਾ ਦਵਾ ਵਰਤੀ ਜਾਵੇ. ਗਿਜਾ ਹਲਕੀ ਅਤੇ ਤਾਕਤ ਦੇਣ ਵਾਲੀ ਦੇਣੀ ਚਾਹੀਏ. ਹਰੜ ਅਤੇ ਸੁਹਾਂਜਣੇ ਦਾ ਰਸ ਪੀਣਾ ਬਹੁਤ ਗੁਣਕਾਰੀ ਹੈ. “ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ.” (ਮਃ ੪ ਵਾਰ ਗਉ ੧)
ਇਸ ਦਾ ਭਾਵ ਇਹ ਹੈ ਕਿ ਜਿਸ ਤਰਾਂ ਉਮਰਥਲ ਦੀ ਚੀਸ ਨੂੰ ਰੋਗੀ ਹੀ ਜਾਣਦਾ ਹੈ, ਇਸੇ ਤਰਾਂ ਜਿਨ੍ਹਾਂ ਅੰਦਰ ਵਿਰਹ ਦੀ ਪੀੜ ਹੈ, ਉਸਨੂੰ ਵਿਰਹੀ ਹੀ ਅਨੁਭਵ ਕਰਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits