Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Uṯārā. ਪਾਰਲੇ ਪਾਸੇ ਪੁਚਾਣਾ, ਲੰਘਾਣਾ, ਤਾਰਨਾ । ferried across, taken across. ਉਦਾਹਰਨ: ਕਿਲ ਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥ Raga Sorath 5, 10, 1:2 (P: 611).

English Translation
(1) n.m. copy, facsimile. (2) n.m. arrival and accommodation, lodging, sojourn, encampment.

Mahan Kosh Encyclopedia

ਦੇਖੋ, ਉਤਾਰਣਾ। (2) {ਸੰਗ੍ਯਾ}. ਨਕਲ. ਕਾਪੀ. "ਉਸ ਨੇ ਗੁਰਬਾਣੀ ਦਾ ਸ਼ੁੱਧ ਉਤਾਰਾ ਕੀਤਾ ਹੈ". (ਲੋਕੋ)। (3) ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਕ੍ਰਿਯਾ, ਜਿਸ ਦ੍ਵਾਰਾ ਆਫਤ ਦਾ ਉਤਰਨਾ ਮੰਨਿਆ ਜਾਂਦਾ ਹੈ. ਕਿਸੇ ਰੋਗੀ ਦੇ ਸਿਰ ਤੋਂ ਵਾਰਕੇ ਅੰਨ ਵਸਤ੍ਰ ਪਸ਼ੂ ਪੰਛੀ ਆਦਿਕ ਦਾਨ ਕਰਨ ਦੀ ਰਸਮ। (4) ਧਾਵਾ. ਹਮਲਾ. "ਤਹਾਂ ਆਪ ਕੀਨੋ ਹੁਸੈਨੀ ਉਤਾਰੰ". (ਵਿਚਿਤ੍ਰ)। (5) ਡੇਰਾ. ਵਿਸ਼ਰਾਮ ਦਾ ਅਸਥਾਨ। (6) ਨਿਸਤਾਰਾ. ਪਾਰ ਉਤਰਨ ਦੀ ਕ੍ਰਿਯਾ "ਪਾਰ ਉਤਾਰਾ ਹੋਇ". (ਧਨਾ ਮਃ ੧).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits