Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Ī. 1. ਹਈ। 2. ਹੀ। 3. (ਮ: ਲਛਮੀ) ਈ ਸਰਸਵਤੀ। 1. have to. 2. the (whole). 3. goddess Saraswati, diety Saraswati. 1. ਉਦਾਹਰਨ: ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥ Raga Gaurhee 5, Vaar 2, Salok, 5, 1:1 (P: 318). 2. ਉਦਾਹਰਨ: ਕਰਮ ਧਰਮ ਸਗਲਾ ਈ ਖੋਵੈ ॥ Raga Dhanaasaree 5, 22, 3:2 (P: 676). ਉਦਾਹਰਨ: ਐਸੋ ਗਿਆਨ ਬਿਰਲੋ ਈ ਪਾਏ ॥ Raga Bilaaval 4, 6, 1:1 (P: 803). 3. ਉਦਾਹਰਨ: ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ Japujee, Guru ʼnanak Dev, 5:8 (P: 2).

SGGS Gurmukhi-English Dictionary
[P. indecl.] Eve, indeed
SGGS Gurmukhi-English Data provided by Harjinder Singh Gill, Santa Monica, CA, USA.

English Translation
adv. same as ਹੀ.

Mahan Kosh Encyclopedia

ਸੰ. ई. ਧਾ- ਜਾਣਾ. ਫੈਲਨਾ. ਇੱਛਾ ਕਰਨਾ. ਖਾਣਾ ਸਿੱਟਣਾ. ਭੇਜਣਾ. ਪ੍ਰੇਰਨਾ। (2) ਪ੍ਰਤ੍ਯ- ਇਸ ਨੂੰ ਕਿਤਨੇਕ ਵਿਸ਼ੇਸਣਾਂ ਦੇ ਅੰਤ ਲਾਕੇ ਸੰਗ੍ਯਾ ਬਣਾਈ ਜਾਂਦੀ ਹੈ, ਜਿਵੇਂ ਸੁਰਖ਼ ਤੋਂ ਸੁਰਖ਼ੀ, ਸ੍ਯਾਹ ਤੋਂ ਸ੍ਯਾਹੀ ਆਦਿਕ. ਅਤੇ ਅਨੇਕ ਸ਼ਬਦ ਇਸ੍ਤੀਲਿੰਗ ਬਣਾਈਦੇ ਹਨ, ਜੈਸੇ- ਸੋਟਾ ਤੋਂ ਸੋਟੀ, ਘੋੜੇ ਤੋ ਘੋੜੀ ਆਦਿਕ। (3) {ਸੰਗ੍ਯਾ}. ਲਕ੍ਸ਼੍‍ਮੀ। (4) ਸਰਸ੍ਵਤੀ. "ਗੁਰ ਪਾਰਬਤੀ ਮਾ ਈ". (ਜਪੁ) ਗੁਰੁ ਹੀ ਦੁਰਗਾ, ਮਾ (ਲੱਛਮੀ) ਅਤੇ ਈ (ਸਰਸ੍ਵਤੀ) ਹੈ। (5) ਸਰਵ- ਇਹ. ਯਹ। (6) ਵ੍ਯ- ਪੁਸ੍ਟਿ ਕਰਨ ਵਾਲਾ ਸ਼ਬਦ. ਨਿਸ਼ਚੇ ਹੀ. "ਕਰਮ ਧਰਮ ਸਗਲਾ ਈ ਖੋਵੈ". (ਧਨਾ ਮਃ ੫)। (7) ਦੂਸਰੇ ਕਾਰਕ ਦਾ ਭੀ ਇਸ ਤੋਂ ਅਰਥ ਪ੍ਰਗਟ ਹੁੰਦਾ ਹੈ, ਜਿਵੇਂ- "ਸਿਖੀ ਅਤੈ ਸੰਗਤੀ ਪਾਰਬ੍ਰਹਮ ਕਰਿ ਨਮਸਕਾਰਿਆ". (ਰਾਮ ਵਾਰ ੩) ਸਿੱਖ ਸੰਗਤਾਂ ਨੇ ਪਾਰਬ੍ਰਹਮ ਕਰਕੇ (ਜਾਣਕੇ) ਨਮਸਕਾਰਿਆ। (8) ਦੇਖੋ, ਈਂ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits