Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Aasaavaree. ਸੰਪੂਰਨ ਜਾਤਿ ਦੀ ਇਕ ਰਾਗਨੀ ਜੋ ਗੁਰੂ ਗ੍ਰੰਥ ਸਾਹਿਬ ਵਿਚ ‘ਆਸਾ’ ਰਾਗਨੀ ਵਿਚ ਰਲਾ ਕੇ ਲਿਖੀ ਗਈ ਹੈ; ਗਾਉਣ ਦਾ ਸਮਾਂ ਸੂਰਜ ਚੜ੍ਹਨ ਤੋਂ ਪਹਿਰ ਸਮੇਂ ਤਕ ਦਾ ਮੰਨਿਆ ਜਾਂਦਾ ਹੈ। one of the complete Ragas which has been given in Raga Asa in Sri Guru Granth Sahib. ਉਦਾਹਰਨ: ਗਵਰੀ ਗਾਵਹਿ ਆਸਾਵਰੀ ॥ Raagmaalaa 1:4 (P: 1430).
|
| SGGS Gurmukhi-English Dictionary |
one of the complete Ragas which has been given in Raga Asa in Sri Guru Granth Sahib.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਇਹ ਆਸਾਵਰੀ ਠਾਟ ਦੀ ਸੰਪੂਰਣ ਜਾਤਿ ਦੀ ਰਾਗਿਣੀ ਹੈ. ਇਸ ਦੇ ਗਾਉਣ ਦਾ ਵੇਲਾ ਸੂਰਜ ਚੜ੍ਹਨ ਤੋਂ ਪਹਿਰ ਦਿਨ ਚੜ੍ਹੇ ਤੀਕ ਹੈ. ਇਸ ਵਿੱਚ ਗਾਂਧਾਰ ਧੈਵਤ ਅਤੇ ਨਿਸ਼ਾਦ ਕੋਮਲ, ਬਾਕੀ ਸੁਰ ਸ਼ੁੱਧ ਹਨ. ਆਸਾਵਰੀ ਵਿੱਚ ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਆਰੋਹੀ ਵਿੱਚ ਗਾਂਧਾਰ ਅਤੇ ਨਿਸ਼ਾਦ ਨਹੀਂ ਲਗਦਾ, ਅਵਰੋਹੀ ਵਿੱਚ ਸਾਰੇ ਸੁਰ ਲਗਦੇ ਹਨ, ਇਸ ਹਿਸਾਬ ਔੜਵ ਸੰਪੂਰਣ ਰਾਗ{168} ਹੈ. ਆਰੋਹੀ- ਸ਼ ਰ ਮ ਪ ਧਾ ਸ਼. ਅਵਰੋਹੀ- ਸ਼ ਨਾ ਧਾ ਪ ਮ ਗਾ ਰ ਸ਼. ਦੇਸ਼ ਅਤੇ ਮਤ ਭੇਦ ਕਰਕੇ ਬਹੁਤਿਆਂ ਨੇ ਆਸਾਵਰੀ ਨੂੰ ਭੈਰਵ ਅਤੇ ਭੈਰਵੀ ਠਾਟ ਤੇ ਗਾਉਣਾ ਭੀ ਮੰਨਿਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਰਾਗਿਣੀ ਆਸਾ ਵਿੱਚ ਮਿਲਾਕੇ ਲਿਖੀ ਗਈ ਹੈ. Footnotes: {168} ਆਰੋਹੀ ਵਿੱਚ ਪੰਜ ਸੁਰ ਅਤੇ ਅਵਰੋਹੀ ਵਿੱਚ ਸੱਤ ਸੁਰ.
Mahan Kosh data provided by Bhai Baljinder Singh (RaraSahib Wale);
See https://www.ik13.com
|
|