Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Āgar. 1. ਪ੍ਰਥਮ, ਸ਼੍ਰੇਸ਼ਟ, ਮੁਖੀਏ, ਸਿਆਣੇ। 2. ਜ਼ਬਾਨੀ (ਭਾਵ)। 1. wise men, saints. 2. orally, by mouth. 1. ਉਦਾਹਰਨ: ਚਾਰਿ ਚਰਨ ਕਹਹਿ ਬਹੁ ਆਗਰ ॥ Raga Gaurhee, Kabir, 5, 3:1 (P: 324). 2. ਉਦਾਹਰਨ: ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪ੍ਰਭੁ ਇਵ ਨ ਪਤੀਨੇ ॥ Raga Dhanaasaree 4, 7, 2:1 (P: 668).
|
SGGS Gurmukhi-English Dictionary |
[Adj.] (from Sk. Agara) Before, in front
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
{ਸੰਗ੍ਯਾ}. ਆਕਰ. ਖਾਨਿ. ਦੇਖੋ, ਰਤਨਾਗਰ। (2) ਅਗ੍ਰ. ਕ੍ਰਿ. ਵਿ- ਪਹਿਲਾਂ. ਅੱਗੇ. "ਸ਼ਬਦ ਤਰੰਗ ਪ੍ਰਗਟਤ ਦਿਨ ਆਗਰ". (ਸਵੈਯੇ ਮਃ ੪. ਕੇ) ਦਿਨ ਚੜ੍ਹਨ ਤੋਂ ਪਹਿਲਾਂ ਕੀਰਤਨ ਦੀ ਲਹਿਰ ਉਠਦੀ ਹੈ। (3) ਅਗ੍ਰ੍ਯ. ਵਿ- ਮੁਖੀਆ. ਪ੍ਰਧਾਨ. "ਚਾਰਿ ਚਰਨ ਕਹਹਿ ਬਹੁ ਆਗਰ". (ਗਉ ਕਬੀਰ)। (4) ਸੰ. {ਸੰਗ੍ਯਾ}. ਅਮਾਵਸ੍ਯਾ. ਮੌਸ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|