Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Aakal. ਵਿਆਕੁਲ, ਘਬਰਾਇਆ ਹੋਇਆ। wonder-struck, astonished. ਉਦਾਹਰਨ: ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟਪੋਟ ਹੋਇ ਪਈਆ ॥ Raga Bilaaval 4, Asatpadee 5, 1:2 (P: 836).
|
| SGGS Gurmukhi-English Dictionary |
wonder-struck, astonished.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਸੰ. ਆਕੁਲ. ਵਿ. ਵ੍ਯਾਕੁਲ. ਘਬਰਾਇਆ ਹੋਇਆ. “ਹਉ ਆਕਲ ਬਿਕਲ ਭਈ ਬਿਨ ਦੇਖੇ.” (ਬਿਲਾ ਅ: ਮਃ ੪) 2. ਅ਼. [عاقِل] ਆਕਿ਼ਲ. ਵਿ. ਅ਼ਕ਼ਲ ਵਾਲਾ. ਬੁੱਧਿਮਾਨ. ਦਾਨਾ. “ਕਿ ਆਕਲ ਅਲਾਮੈ.” (ਜਾਪੁ) 3. ਵਡੇਘਰ ਪਿੰਡ ਦਾ ਵਸਨੀਕ ਇਕ ਤ੍ਰਖਾਣ ਸਿੱਖ, ਜੋ ਭਾਈ ਰੂਪਚੰਦ ਦਾ ਨਾਨਾ ਸੀ. “ਆਕਲ ਕਹੈਂ ਤਾਹਿ ਕੋ ਨਾਮੂ। ਮਨ ਮੇ ਗੁਰੁਮਤ ਕੋ ਵਿਸ੍ਰਾਮੂ.” (ਗੁਪ੍ਰਸੂ) ਦੇਖੋ- ਰੂਪਚੰਦ ਭਾਈ। 4. ਸੁਲਤਾਨਪੁਰ ਨਿਵਾਸੀ ਸ਼੍ਰੀ ਗੁਰੂ ਅਰਜਨ ਦੇਵ ਦਾ ਇੱਕ ਆਤਮਗ੍ਯਾਨੀ ਸਿੱਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|