Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or GurmukhiSGGS Gurmukhi-Gurmukhi Dictionary
Ambrīk. ਪੌਰਾਣਿਕ ਵਿਸ਼ਵਾਸ ਅਨੁਸਾਰ ਅਯੋਧਿਆ ਦਾ ਇਕ ਸੂਰਜਵੰਸ਼ੀ ਵਿਸ਼ਨੂੰ ਭਗਤ ਰਾਜਾ ਜਿਸ ਲਈ ਵਿਸ਼ਨੂੰ ਨੇ ਦੁਰਬਾਸਾ ਰਿਸ਼ੀ ਦਾ ਅਭਿਮਾਨ ਭੰਗ ਕੀਤਾ। according to mythology one of the devotee of Vishnoo Surajvanshi emperors of Ajodhya who broke the pride of Durbhasa Rishi. ਉਦਾਹਰਨ: ਚਵਰਾਸੀਹ ਸਿਧ ਬੁਧ ਜਿਤੁ ਰਾਤੇ ਅੰਬਰੀਕ ਭਵਜਲੁ ਤਰਿਆ ॥ Sava-eeay of Guru Amardas, 3:2 (P: 1393).

Mahan Kosh Encyclopedia

ਸੰ. अम्बरीष- ਅੰਬਰੀਸ. {ਸੰਗ੍ਯਾ}. ਭੱਠੀ। (2) ਦਾਣੇ ਭੁੰਨਣ ਦੀ ਕੜਾਹੀ। (3) ਵਿਸਨੁ। (4) ਸੂਰਜ। (5) ਸ਼ਿਵ। (6) ਯੁੱਧ. ਜੰਗ। (7) ਵਾਲਮੀਕਿ ਰਾਮਾਇਣ ਅਨੁਸਾਰ ਪ੍ਰਸ਼ੁਸ੍ਰੁਕ ਦਾ ਪੁਤ੍ਰ ਅਯੋਧ੍ਯਾਪਤਿ ਸੂਰਯ ਵੰਸ਼ੀ ਰਾਜਾ ਜੋ ਇਕ੍ਸ਼ਾਕ ਤੋਂ ੨੮ ਵੀਂ ਪੀੜ੍ਹੀ ਸੀ.¹ ਇਸ ਦੀ ਰਖ੍ਯਾ ਕਰਨ ਲਈ ਵਿਸਨੁ ਦੇ ਸੁਦਰਸ਼ਨ ਚਕ੍ਰ ਨੇ ਦੁਰਵਾਸਾ ਰਿਖੀ ਦਾ ਪਿੱਛਾ ਕੀਤਾ ਸੀ, ਜਿਸ ਦੀ ਕਥਾ ਇਉਂ ਹੈ- ਕੱਤਕ ਦੀ ਦ੍ਵਾਦਸੀ ਨੂੰ ਰਾਜਾ ਅੰਬਰੀਕ ਏਕਾਦਸ਼ੀ ਦਾ ਵ੍ਰਤ ਉਪਾਰਣ ਨੂੰ ਤਿਆਰ ਸੀ, ਇਤਨੇ ਵਿੱਚ ਦੁਰਵਾਸਾ ਰਿਖੀ ਆਇਆ. ਰਾਜਾ ਨੇ ਕਿਹਾ ਆਪ ਮੇਰੇ ਘਰ ਭੋਜਨ ਕਰੋ, ਰਿਖੀ ਨੇ ਆਖਿਆ ਮੈ ਇਸਨਾਨ ਕਰਕੇ ਆਉਂਨਾ ਹਾਂ। ਰਿਖੀ ਬਹੁਤ ਚਿਰ ਤੀਕ ਨਾ ਮੁੜਿਆ, ਰਾਜਾ ਨੇ ਪੁਰੋਹਿਤ ਦੇ ਕਹਿਣ ਤੋਂ ਵ੍ਰਤ ਤੋੜ ਲਿਆ. ਜਦ ਦੁਰਵਾਸਾ ਨੂੰ ਮਲੂਮ ਹੋਇਆ ਕਿ ਮੇਰੇ ਆਉਣ ਤੋਂ ਪਹਿਲਾਂ ਹੀ ਭੋਜਨ ਕਰ ਲਿਆ ਹੈ, ਤਦ ਆਪਣੀ ਜਟਾ ਪੱਟਕੇ ਇੱਕ ਤੇਜਪੁੰਜ ਪੁਰਖ ਪੈਦਾ ਕੀਤਾ, ਜੋ ਅੰਬਰੀਕ ਨੂੰ ਮਾਰਣ ਲੱਗਾ. ਵਿਸਨੁ ਨੇ ਸੁਦਰਸ਼ਨ ਚਕ੍ਰ ਰਾਜੇ ਦੀ ਰਖ੍ਯਾ ਲਈ ਭੇਜਿਆ, ਜਿਸ ਨੇ ਤੇਜਪੁੰਜ ਪੁਰਖ ਨੂੰ ਨਾਸ਼ ਕਰਕੇ ਦੁਰਵਾਸਾ ਦਾ ਪਿੱਛਾ ਕੀਤਾ. ਜਦ ਕਿਸੇ ਲੋਕ ਵਿੱਚ ਦੁਰਵਾਸਾ ਦਾ ਬਚਾਉ ਨਾ ਹੋਇਆ, ਤਦ ਹਾਰਕੇ ਅੰਬਰੀਕ ਦੀ ਸ਼ਰਣ ਲਈ, ਜਿਸ ਪੁਰ ਰਾਜੇ ਨੇ ਸੁਦਰਸ਼ਨ ਚਕ੍ਰ ਤੋਂ ਰਿਖੀ ਨੂੰ ਬਚਾਇਆ.² ਲਿੰਗ ਪੁਰਾਣ ਵਿੱਚ ਕਥਾ ਹੈ ਕਿ ਅੰਬਰੀਸ ਦੀ ਪੁਤ੍ਰੀ "ਸੁੰਦਰੀ" ਦਾ ਰੂਪ ਦੇਖਕੇ ਨਾਰਦ ਅਤੇ ਪਰਵਤ ਰਿਖੀ ਮੋਹਿਤ ਹੋ ਗਏ, ਉਨ੍ਹਾਂ ਨੇ ਰਾਜਾ ਨੂੰ ਕੰਨ੍ਯਾ ਦੇਣ ਲਈ ਆਖਿਆ, ਤਦ ਉਸ ਨੇ ਆਖਿਆ ਕਿ ਆਪ ਦੋਹਾਂ ਵਿੱਚੋਂ ਜਿਸ ਨੂੰ ਮੇਰੀ ਪੁਤ੍ਰੀ ਪਸੰਦ ਕਰੇ ਮੈਂ ਉਸ ਨੂੰ ਦੇਵਾਂਗਾ. ਦੋਵੇਂ ਰਿਖੀ ਜੁਦੇ ਜੁਦੇ ਸਮੇਂ ਤੇ ਵਿਸਨੁ ਪਾਸ ਗਏ ਅਤੇ ਹਰ ਇੱਕ ਨੇ ਇੱਕ ਦੂਜੇ ਦੀ ਸ਼ਕਲ ਬਾਂਦਰ ਦੀ ਹੋ ਜਾਣੀ ਚਾਹੀ, ਤਾਕਿ ਕੁਰੂਪ ਨੂੰ ਸੁੰਦਰੀ ਨਾ ਵਰੇ. ਇਸ ਪੁਰ ਦੋਵੇਂ ਬਾਂਦਰਮੂੰਹੇਂ ਹੋ ਗਏ, ਅਤੇ ਸੁੰਦਰੀ ਨੂੰ ਵਿਆਹ ਨਾ ਸਕੇ. ਦੋਹਾਂ ਰਿਖੀਆਂ ਨੇ ਗੁਸੇ ਵਿੱਚ ਆ ਕੇ ਅੰਬਰੀਸ ਨੂੰ ਸ੍ਰਾਪ ਦਿੱਤਾ ਕਿ ਤੂੰ ਅੰਧੇਰੇ ਵਿੱਚ ਘਿਰਿਆ ਰਹੇਂਗਾ. ਵਿਸਨੁਭਗਤ ਅੰਬਰੀਸ ਦੀ ਰਖ੍ਯਾ ਲਈ ਸੁਦਰਸ਼ਨ ਚਕ੍ਰ ਆਇਆ, ਜਿਸ ਨੇ ਸੂਰਜ ਜੇਹਾ ਪ੍ਰਕਾਸ਼ ਕਰਕੇ ਅੰਧੇਰਾ ਦੂਰ ਕੀਤਾ ਅਤੇ ਦੋਹਾਂ ਰਿਖੀਆਂ ਦਾ ਅਜੇਹਾ ਪਿੱਛਾ ਕੀਤਾ ਕਿ ਜਦ ਤੀਕ ਉਨ੍ਹਾਂ ਨੇ ਆਕੇ ਅੰਬਰੀਸ ਤੋਂ ਮੁਆਫ਼ੀ ਨਾ ਮੰਗੀ, ਤਦ ਤੀਕ ਟਿਕਣੇ ਨ ਪਾਏ. "ਅੰਬਰੀਕ ਕਉ ਦੀਓ ਅਭੈ ਪਦ". (ਮਾਰੂ ਨਾਮਦੇਵ) "ਜਾਨ੍ਯੋ ਭਗਤ ਭੂਪ ਅੰਬਰੀਸ". (ਗੁਪ੍ਰਸੂ) [¹ਭਾਗਵਤ ਵਿੱਚ ਅੰਥਰੀਸ ਨੂੰ ਨਾਭਾਗ ਦਾ ਪੁਤ੍ਰ ਲਿਖਿਆ ਹੈ. ਦੇਖੋ, ਸਕੰਧ ੯, ਅਃ ੪-੫, ਮਹਾਂਭਾਰਤ ਦੀ ਭਾਗਵਤ ਦੀ ਤਾਈਦ ਕਰਦਾ ਹੈ. ²ਦੇਖੋ, ਭਾਈ ਗੁਰਦਾਸ ਜੀ ਦੀ ਵਾਰ ੧੦. ਪੌੜੀ ੪].


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits