Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਕੱਪੜੇ। ਆਕਾਸ਼, ਆਸਮਾਨ। ਉਦਾਹਰਣ: ਕਬੀਰ ਅੰਬਰ ਘਨਹਰੁ ਛਾਇਆ ਬਰਖਿ ਭਰੇ ਸਰਤਾਲ॥ {ਸਲੋ ਕਬ, ੧੨੪:੧ (1371)}। ਦੁਹ ਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ॥ {ਮਾਲੀ ਨਾਮ, ੨, ੧:੨ (988)}।

English Translation
{n.m.} sky, firmament, vault of heaven; ambergris; fossil, resin, amber.

Mahan Kosh Encyclopedia
ਸੰ. अम्बर्. ਧਾ- ਏਕਤ੍ਰ (ਇਕੱਠਾ) ਕਰਨਾ. ਬਟੋਰਨਾ। (2) ਸੰ. अम्बर. {ਸੰਗ੍ਯਾ}. ਆਕਾਸ਼. ਆਸਮਾਨ. "ਅੰਬਰ ਧਰਤਿ ਵਿਛੋੜਿਅਨੁ". (ਵਾਰ ਰਾਮ ੧. ਮਃ ੩)। (3) ਭਾਵ- ਦਸ਼ਮਦ੍ਵਾਰ. ਦਿਮਾਗ਼. "ਅੰਬਰ ਕੂੰਜਾਂ ਕੁਰਲੀਆਂ". (ਸੂਹੀ ਮਃ ੧. ਕੁਚਜੀ) ਦਿਮਾਗ਼ ਵਿੱਚ ਕੂੰਜਾਂ ਜੇਹੀ ਆਵਾਜ਼ ਹੋਣ ਲਗ ਪਈ, ਅਰਥਾਤ ਸਿਰ ਭਾਂ ਭਾਂ ਕਰਨ ਲੱਗਿਆ ਹੈ। (4) ਵਸਤ੍ਰ. "ਦੁਹਸਾਸਨ ਕੀ ਸਭਾ. ਦ੍ਰੋਪਤੀ, ਅੰਬਰ ਲੇਤ ਉਬਾਰੀਅਲੇ". (ਮਾਲੀ ਨਾਮਦੇਵ)। (5) ਇੱਕ ਪ੍ਰਕਾਰ ਦਾ ਇ਼ਤ਼ਰ, ਜੋ ਹ੍ਵੇਲ ਮੱਛੀ ਦੀ ਚਿਕਨਾਈ ਤੋਂ ਪੈਦਾ ਹੁੰਦਾ ਹੈ. ਅ਼. __ ੬. ਅਭਰਕ ਧਾਤੁ। (7) ਕਪਾਸ (ਕਪਾਹ). ੮. ਰਾਜਪੂਤਾਨੇ ਦਾ ਇੱਕ ਪੁਰਾਣਾ ਨਗਰ ਅੰਬੇਰ (ਆਮੇਰ), ਜੇ ਕਛਵਾਹਾ ਰਾਜਪੂਤਾਂ ਦੀ ਜਯਪੁਰ ਤੋਂ ਪਹਿਲਾਂ ਰਾਜਧਾਨੀ ਸੀ. ਦੇਖੋ, ਅੰਬੇਰ। (9) ਆਂਗਿਰ ਦੀ ਥਾਂ ਦਸਮਗ੍ਰੰਥ ਵਿੱਚ ਅਵਾਣ ਲਿਖਾਰੀ ਨੇ ਅੰਬਰ ਲਿਖਿਆ ਹੈ. "ਭਜਤ ਭਯੋ ਅੰਬਰ ਕੀ ਦਾਰਾ". (ਚੰਦ੍ਰਾਵ) ਚੰਦ੍ਰਮਾਂ ਨੇ ਆਂਗਿਰਸ (ਵ੍ਰਿਹਸਪਤਿ) ਦੀ ਇਸਤ੍ਰੀ ਭੋਗੀ। (10) ਫ਼ਾ. __ ਮੋਚਨਾ. ਚਿਮਟਾ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits