Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Arḏās(i). ਜਾਚਨਾ, ਬੇਨਤੀ, ਜੋਦੜੀ, ਪ੍ਰਾਰਥਨਾ। supplication, petition, prayer, request. ਉਦਾਹਰਨ: ਨਾਨਕੁ ਏਕ ਕਹੈ ਅਰਦਾਸਿ ॥ Raga Sireeraag 1, 31, 3:3 (P: 25).

Mahan Kosh Encyclopedia

ਸੰ. ਅਰ੍‍ਦ੍ਹ੍ਹ (ਮੰਗਣਾ) ਆਸ (ਆਸ਼ਾ). ਮੁਰਾਦ ਮੰਗਣ ਦੀ ਕ੍ਰਿਯਾ. ਫ਼ਾ. __ ਅ਼ਰਜਦਾਸ਼੍ਤ. {ਸੰਗ੍ਯਾ}. ਪ੍ਰਾਰਥਨਾ. ਬੇਨਤੀ. ਵਿਨ੍ਯ. "ਅਰਦਾਸ ਬਿਨਾ ਜੋ ਕਾਜ ਸਿਧਾਵੈ". (ਤਨਾਮਾ) "ਅਰਦਾਸਿ ਸੁਨੀ ਭਗਤ ਅਪੁਨੇ ਕੀ". (ਸੋਰ ਮਃ ੫) ਸਿੱਖ ਧਰਮ ਵਿੱਚ ਨਿੱਤ ਨੇਮ ਦੀ ਬਾਣੀ ਦਾ ਪਾਠ ਕਰਕੇ, ਅਤੇ ਹੋਰ ਅਨੇਕ ਕਾਰਜਾਂ ਦੀ ਨਿਰਵਿਘਨ ਪੂਰਤੀ ਲਈ, ਕੇਵਲ ਕਰਤਾਰ ਅੱਗੇ ਅਰਦਾਸ ਕਰਨੀ ਵਿਧਾਨ ਹੈ, ਅਤੇ ਅਰਦਾਸ ਕਰਨ ਵੇਲੇ ਦੋਵੇਂ ਹੱਥ ਜੋੜਕੇ ਖੜੇ ਹੋਣ ਦੀ ਆਗ੍ਯਾ ਹੈ, ਯਥਾ:- "ਸੁਖ ਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ". (ਸਿਰੀ ਮਃ ੫) "ਆਪੇ ਜਾਣੈ ਕਰੈ ਆਪਿ ਆਪੇ ਆਣੈ ਰਾਸਿ, ਤਿਸੈ ਅਗੈ ਨਾਨਕਾ, ਖਲਿਇ ਕੀਚੈ ਅਰਦਾਸਿ". (ਵਾਰ ਮਾਰੂ ੧. ਮਃ ੨) "ਦੁਇ ਕਰ ਜੋਰਿ ਕਰਉ ਅਰਦਾਸਿ". (ਭੈਰ ਮਃ ੫) "ਤੂੰ ਠਾਕੁਰ ਤੁਮ ਪਹਿ ਅਰਦਾਸਿ। ਜੀਉ ਪਿੰਡੁ ਸਭ ਤੇਰੀ ਰਾਸਿ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ। ਕੋਇ ਨਾ ਜਾਨੈ ਤੁਮਰਾ ਅੰਤੁ। ਊਚੇ ਤੇ ਊਚਾ ਭਗਵੰਤੁ। ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ। ਤੁਮ ਤੇ ਹੋਇ ਸੁ ਆਗਿਆਕਾਰੀ। ਤੁਮਰੀ ਗਤਿ ਮਿਤਿ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ". (ਸੁਖਮਨੀ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits