Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Amlī. ਨਸ਼ੱਈ, ਨਸ਼ਾ ਕਰਨ ਵਾਲਾ। drunkard, inebriated, intoxicated. ਉਦਾਹਰਨ: ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥ Raga Aaasaa 5, 114, 4:2 (P: 399).
|
Mahan Kosh Encyclopedia |
ਸਿੰਧੀ. ਅਫੀਮੀ. ਭਾਵ- ਨਸ਼ਈ. ਅਮਲ ਖਾਣ ਪੀਣ ਵਾਲਾ. ਦੇਖੋ, ਅਮਲ. "ਬਿਨੁ ਅਮਲੈ ਅਮਲੀ ਮਰਿਗਈਆਂ". (ਬਿਲਾ ਅਃ ਮਃ ੪)। (2) ਆ਼ਮਿਲ ਅ਼ਮਲ ਕਰਣ ਵਾਲਾ. ਅਭ੍ਯਾਸੀ. ਦੇਖੋ, ਅਮਲ। (3) ਸੰ. अम्लिका- ਅਮਲਿਕਾ. L. Tamarimdus Indica {ਸੰਗ੍ਯਾ}. ਇਮਲੀ ਬਿਰਛ, ਜਿਸ ਨੂੰ ਖੱਟੇ ਫਲ ਲਗਦੇ ਹਨ, ਜੋ ਚਟਨੀ ਆਦਿ ਲਈ ਅਤੇ ਅਨੇਕ ਦਵਾਈਆਂ ਵਿੱਚ ਵਰਤੀਦੇ ਹਨ. ਅਮਲੀ ਦੀ ਤਾਸੀਰ ਸਰਦ ਖ਼ੁਸ਼ਕ ਹੈ. ਭੁੱਖ ਵਧਾਉਂਦੀ ਹੈ. ਦਿਲ ਮੇਦੇ ਦਿਮਾਗ ਨੂੰ ਤਾਕਤ ਦਿੰਦੀ ਹੈ. ਨਜਲੇ ਖਾਂਸੀ ਵਿੱਚ ਇਸ ਦਾ ਵਰਤਣਾ ਕੁਪੱਥ ਹੈ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|