Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Afārā. 1. ਆਫਰਿਆ ਹੋਇਆ, ਆਕੜਿਆ ਹੋਇਆ। 2. ਬਹੁਤ, ਵਡਾ, ਅਪਾਰ। 3. ਅਮੋੜ; ਵਿਆਪਕ (ਨਿਰੁਕਤ)। 1. arrogant, overbearing. 2. exceedingly/infinitely great. 3. unchallengable, unavoidable. 1. ਉਦਾਹਰਨ: ਮਨ ਕਹ ਅਹੰਕਾਰਿ ਅਫਾਰਾ ॥ Raga Devgandhaaree 5, 11, 1:1 (P: 530). 2. ਉਦਾਹਰਨ: ਗੁਰਮਤੀ ਹਰਿਨਾਮੁ ਵਣਜੀਐ ਅਤਿ ਮੋਲੁ ਅਫਾਰਾ ਰਾਮ ॥ Raga Vadhans 3, Chhant 5, 1:2 (P: 570). 3. ਉਦਾਹਰਨ: ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥ Raga Sorath 5, Asatpadee 3, 7:1 (P: 642).

English Translation
n.m. same as ਅਫਰਾ.

Mahan Kosh Encyclopedia

ਵਿ- ਅਫਿਰ. ਅਮੋੜ. "ਚਲੈ ਹੁਕਮ ਅਫਾਰ". (ਸ੍ਰੀ ਅਃ ਮਃ ੫) ਅਜੇਹਾ ਹੁਕਮ ਜਿਸ ਨੂੰ ਕੋਈ ਰੋਕ ਨਹੀਂ ਸਕਦਾ. "ਬਿਨ ਗੁਰੁ ਕਾਲ ਅਫਾਰ". (ਸ੍ਰੀ ਅਃ ਮਃ ੧) ਅਫਿਰ (ਅਮੇਟ) ਹੈ. "ਕਰਿਆ ਹੁਕਮ ਅਫਾਰਾ". (ਸੋਰ ਅਃ ਮਃ ੫)। (2) ਸੰ. स्फार- ਸ੍‍ਫਾਰ. ਵਿ- ਵਿਸਤਾਰ ਸਹਿਤ. ਫੈਲਿਆ ਹੋਇਆ। (3) ਚੌੜਾ। (4) ਵੱਡਾ. "ਮੋਲ ਅਫਾਰਾ ਸਚ ਵਾਪਾਰਾ". (ਵਡ ਛੰਤ ਮਃ ੩) "ਤਾ ਕੋ ਭਾਰ ਅਫਾਰ". (ਬਾਵਨ)। (5) ਤੁੰਦ. ਤੇਜ਼. "ਬਰਤਹਿ ਹੋਇ ਅਫਾਰ". (ਸ੍ਰੀ ਮਃ ੫)। (6) ਆਧਮਾਨ ਰੋਗ. __ਨਫ਼ਖ਼ ਸ਼ਿਕਮ Flatulence. ਨਾ ਪਚਣ ਵਾਲੀ ਚੀਜ਼ਾਂ ਦਾ ਖਾਣਾ, ਬਾਦੀ ਦਾ ਜਾਦਾ ਹੋਣਾ, ਖੁਲ੍ਹਕੇ ਮੈਲ ਨਾ ਝੜਨੀ, ਮੇਦੇ ਅਤੇ ਜਿਗਰ ਵਿੱਚ ਕੋਈ ਖਰਾਬੀ ਹੋਣੀ ਆਦਿਕ ਕਾਰਣਾਂ ਤੋਂ ਇਹ ਰੋਗ ਹੁੰਦਾ ਹੈ. ਪੇਟ ਮਸ਼ਕ ਦੀ ਤਰ੍ਹਾਂ ਫੁਲ ਜਾਂਦਾ ਹੈ, ਸਾਹ ਔਖਾ ਆਉਂਦਾ ਹੈ, ਢਿੱਡ ਵਿੱਚ ਕਦੇ ਮੁਸਮੁਸੀ ਹੁੰਦੀ ਹੈ, ਜੀ ਮਤਲਾਉਂਦਾ ਹੈ. ਜੋ ਔਖਦੀਆਂ ਸੂਲ ਰੋਗ ਦੂਰ ਕਰਦੀਆਂ ਹਨ, ਉਹ ਅਫਾਰਾ ਭੀ ਹਟਾਉਂਦੀਆਂ ਹਨ. ਇਸ ਲਈ ਸੂਲ ਰੋਗ ਵਿੱਚ ਲਿਖੀ ਦਵਾਈਆਂ ਵਰਤਣੀਆਂ ਚਾਹੀਏ. ਜੇ ਅਫਾਰਾ ਵਾਰ ਵਾਰ ਹੋਵੇ ਅਤੇ ਕਈ ਕਈ ਦਿਨ ਰਹੇ, ਤਦ ਹੇਠ ਲਿਖੀ ਗੋਲੀਆਂ ਸੇਵਨ ਕਰਨੀਆਂ ਲੋੜੀਏ:- ਨਿਸੋਤ ਦੋ ਹਿੱਸੇ, ਮਘਾਂ ਚਾਰ ਹਿੱਸੇ, ਹਰੜ ਪੰਜ ਹਿੱਸੇ, ਇਨ੍ਹਾਂ ਦਾ ਕੁੱਟ ਛਾਣਕੇ ਚੂਰਣ ਬਣਾਕੇ ਸਭ ਦੇ ਸਮਾਨ ਗੁੜ ਮਿਲਾਕੇ ਦੋ ਦੋ ਮਾਸ਼ੇ ਦੀਆਂ ਗੋਲੀਆਂ ਕਰ ਲੈਣੀਆਂ, ਸਵੇਰ ਵੇਲੇ ਜਲ ਨਾਲ ਇੱਕ ਜਾਂ ਦੋ ਗੋਲੀਆਂ ਲੈਣ ਤੋਂ ਅਫਾਰਾ ਜਾਂਦਾ ਰਹਿੰਦਾ ਹੈ. ਮਸਤਗੀ ਰੂਮੀ ਤਿੰਨ ਮਾਸ਼ੇ ਪੀਸਕੇ ਇੱਕ ਤੋਲਾ ਗੁਲਕੰਦ ਵਿੱਚ ਮਿਲਾਕੇ ਖਾਣੀ ਅਤੇ ਸੌਂਫ ਪੋਦੀਨੇ ਦਾ ਅਰਕ ਪੀਣਾ ਲਾਭਦਾਇਕ ਹੈ। (7) ਅਭਿਮਾਨ ਨਾਲ ਆਦਮੀ ਦਾ ਫੁੱਲਣਾ. ਖ਼ੁਦੀ ਨਾਲ ਆਫਰਨਾ. ਹੰਕਾਰ ਨਾਲ ਆਕੜਨਾ. "ਏਕ ਮਹਲਿ ਤੂੰ ਹੋਹਿ ਅਫਾਰੋ, ਏਕ ਮਹਲਿ ਨਿਮਾਨੋ". (ਗਉ ਮਃ ੫) "ਆਕੀ ਮਰਹਿ ਅਫਾਰੀ". (ਮਾਰੂ ਮਃ ੧).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits