Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Apsagan. ਬੁਰੇ/ਭੈੜੇ ਸ਼ਗਨ, ਬਦਸ਼ਗਨ। illomens, unfavourable omens. ਉਦਾਹਰਨ: ਤਉ ਸਗਨ ਅਪਸਗਨ ਕਹਾ ਬੀਚਾਰੈ ॥ Raga Gaurhee 5, Sukhmanee 21, 5:6 (P: 291).
|
Mahan Kosh Encyclopedia |
ਸੰ. ਅਪਸ਼ਕੁਨ. {ਸੰਗ੍ਯਾ}. ਬੁਰਾ ਚਿੰਨ੍ਹ. ਕੁਸਗਨ. ਮੰਦੀ ਘਟਨਾਂ ਦੇ ਆਉਣ ਦੀ ਨਿਸ਼ਾਨੀ. ਅਮੰਗਲ ਸੂਚਕ ਚਿੰਨ੍ਹ. "ਤਉ ਸਗਨ ਅਪਸਗਨ ਕਹਾ ਬੀਚਾਰੈ". (ਸੁਖਮਨੀ) "ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ". (ਆਸਾ ਮਃ ੫) ਸਗਨ- ਅਪਸਗਨ (ਸ਼ੁਭ ਅਤੇ ਮੰਦ ਸ਼ਕੁਨ) ਸਭ ਦੇਸਾਂ ਵਿੱਚ ਅਨੇਕ ਮਤਾਂ ਦੇ ਲੋਕ ਮੰਨਦੇ ਹਨ, ਪਰ ਬਹੁਤ ਕਰਕੇ ਹਿੰਦੂਮਤ ਦੇ ਗ੍ਰੰਥਾਂ ਵਿੱਚ ਇਨ੍ਹਾਂ ਦਾ ਜਿਕਰ ਹੈ, ਜਿਨ੍ਹਾਂ ਅਨੁਸਾਰ ਭਾਈ ਸੰਤੋਖ ਸਿੰਘ ਜੀ ਨੇ ਕੁਝ ਸਗਨ- ਅਪਸਗਨ ਲਿਖੇ ਹਨ:- ਅਪਸ਼ਕੁਨ- ਫਰਕੇ ਭੁਜਾ ਵਿਲੋਚਨ ਵਾਮੂ, ਸਿਰ ਵਾਯਸ¹ ਬੈਠ੍ਯੋ ਦੁਖਧਾਮੂ, ਨਿਕਸਤਿ ਛੀਕ ਭਈ ਦਿਸ ਦਾਂਏ, xxx ਧੁਨਿ ਖੋਟੀ ਤੇ ਬਜਤ ਨਗਾਰਾ, ਦਲ ਪਰ ਗੀਧ ਭ੍ਰਮੰਤੀ ਚਲੇ. ਕਾਸ੍ਟ ਭਾਰ ਅਗਾਰੀ ਮਿਲੇ. ਦੀਨਮਨੇ ਬਾਜੀ ਰੁਦਨਾਵੈਂ. xx ਚਲਤ ਅਕਾਰਨ ਗਿਰਗਿਰ ਪਰੈਂ, ਕਿਤਕ ਭਟਨ ਪਗੀਆ ਪਰ ਤਰੈਂ, ਸ਼ਿਵਾ² ਪੁਕਾਰਤ ਸਨਮੁਖ ਆਵਤ, ਮ੍ਰਿਗ ਕੀ ਮਾਲ ਕੁਫੇਰੇ ਧਾਵਤ. ਦਾਰੁਨ ਕਾਕ ਬੋਲਤੇ ਉਡ, xxx ਸਮੁਖ ਵਾਯੁ ਮ੍ਰਿਗਮਾਲ ਕੁਫੇਰੀ. xxx ਖਰ ਬੋਲ੍ਯੋ ਮ੍ਰਿਤੁਸੂਚਤ ਭਾਰੀ. xxx ਜਾਤ ਲਿਯੇ ਮਿਰਤਕ ਸਭ ਚੀਨਾ. xxx ਇਮ ਅਪਸਗੁਨ ਵਲੋਕਤ ਬਡੇ. ਸ਼ੁਭ ਸ਼ਕੁਨ- ਫਰਕ੍ਯੋ ਦਹਿਨ ਵਿਲੋਚਨ ਸੁੰਦਰ, ਭੁਜਾਦੰਡ ਦਹਿਨੋ ਬਲਮੰਦਰ, ਨਿਰਮਲ ਦਿਵਸ ਵਾਯੁ ਸੁਖਕਾਰੀ, ਮਿਲੀ ਦੁਘਟਧਰ³ ਸੁੰਦਰ ਨਾਰੀ, ਮ੍ਰਿਗਨਮਾਲ ਦਾਹਿਨ ਕੋ ਆਈ, ਮਧੁਰ ਵਿਹੰਗਨ ਸਬਦ ਸੁਨਾਈ, ਮਿਲੀ ਜੋਸਿਤਾ⁴ ਬਾਲਕ ਗੋਦ, ਹੁਤੀ ਸੁਹਾਗਣਿ ਸਹਿਤ ਪ੍ਰਮੋਦ. ਸੁਰਭੀ⁵ ਵਸਤ⁶ ਚੁੰਘਾਵਤ ਠਾਢੀ. ਚਾਟਤ ਰਿਦੇ ਪ੍ਰੀਤਿ ਬਹੁ ਬਾਢੀ, ਕਾਗ ਦਾਹਨੀ ਦਿਸ਼ਿ ਉਡ ਆਵਾ, ਨਕੁਲ⁷ ਦਰਸ ਸਭਹਿਨ ਨੇ ਪਾਵਾ. (ਗੁਪ੍ਰਸੂ) ਗੁਰਸਿੱਖਾਂ ਲਈ ਭਾਈ ਗੁਰਦਾਸ ਜੀ ਇਹ ਆਗ੍ਯਾ ਕਰਦੇ ਹਨ:- ਸੱਜਾ ਖੱਬਾ ਸੌਣ ਨ ਮਨ ਵਸਾਇਆ, xxx ਭਾਖ ਸੁਭਾਖ ਵਿਚਾਰ ਨ ਛਿੱਕ ਮਨਾਇਆ". xxx [¹ਕਾਉਂ. ²ਗਿਦੜੀ. ³ਪਾਣੀ ਦੇ ਦੋ ਘੜੇ ਧਾਰਣ ਵਾਲੀ. ⁴ਇਸਤ੍ਰੀ. ⁵ਗਊ. ⁶ਵੱਛਾ. ⁷ਨਿਉਲਾ]. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|