Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Anaʼnṯ. 1. ਬੇਅੰਤ, ਅਨੰਤ (ਪ੍ਰਭੂ), ਸੀਮਾ ਰਹਿਤ। 2. ਅਣਗਿਣਤ, ਅਨੇਕਾਂ, ਬੇਅੰਤ। 1. unending Lord, infinite Lord. 2. innumerable, infinite, many, countless. 1. ਉਦਾਹਰਨ: ਸੋ ਅੰਤਰਿ ਸੋ ਬਾਹਰਿ ਅਨੰਤ ॥ Raga Gaurhee 5, Sukhmanee 23, 2:1 (P: 293). ਉਦਾਹਰਨ: ਏਕਸ ਕੇ ਗੁਣ ਗਾਉ ਅਨੰਤ ॥ (ਇਕ ਅਨੰਤ ਹਰਿ ਦੇ ਗੁਣ ਗਾਓ॥). Raga Gaurhee 5, Sukhmanee 19, 8:3 (P: 289). 2. ਉਦਾਹਰਨ: ਤਿਨ ਕੇ ਨਾਮ ਅਨੇਕ ਅਨੰਤ ॥ Japujee, Guru ʼnanak Dev, 34:5 (P: 7).
|
SGGS Gurmukhi-English Dictionary |
[Sk. Adj.] Endles, infinite
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. infinite, endless, boundless, eternal; an attribute of God.
|
Mahan Kosh Encyclopedia |
ਵਿ- ਬਿਨਾ ਅੰਤ. ਬੇਅੰਤ. ਅਨੇਕ. ਨਾਨਾ. "ਇਕਸੁ ਤੇ ਹੋਇਓ ਅਨੰਤਾ". (ਮਾਝ ਅਃ ਮਃ ੫)। (2) {ਸੰਗ੍ਯਾ}. ਕਰਤਾਰ. ਵਾਹਗੁਰੂ। (3) ਆਕਾਸ਼। (4) ਸ਼ੇਸਨਾਗ। (5) ਬਲਭਦ੍ਰ. ਇਹ ਸ਼ੇਸ ਦਾ ਅਵਤਾਰ ਮੰਨਿਆ ਹੈ, ਇਸ ਲਈ ਨਾਉਂ ਅਨੰਤ ਹੈ. "ਅਨੰਤ ਕੇ ਊਪਰ ਕੋਪ ਚਲਾਯੋ". (ਕ੍ਰਿਸਨਾਵ)। (6) ਭੁਜਾ ਉੱਪਰ ਪਹਿਰਣ ਦਾ ਇੱਕ ਗਹਿਣਾ, ਜਿਸ ਨੂੰ ਸ਼ੇਸਨਾਗ ਦੀ ਮੂਰਤੀ ਕਲਪਕੇ ਹਿੰਦੂ ਭਾਦੋਂ ਸੁਦੀ ੧੪. ਨੂੰ ਪਹਿਰਦੇ ਹਨ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|