Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anal. 1. ਅਗਨੀ। 2. ਪੌਣ, ਹਵਾ। 1. fire. 2. wind, gust. ਉਦਾਹਰਨਾ: 1. ਅਨਲ ਵਾਉ ਭਰਮਿ ਭੁਲਾਈ ॥ (ਤ੍ਰਿਸ਼ਨਾ ਰੂਪੀ ਅਗਨੀ). Raga Maaroo 3, Solhaa 5, 14:1 (P: 1048). 2. ਅਨਲ ਅਗਮ ਜੈਸੇ ਲਹਰਿ ਮਇਓਦਧਿ ਜਲ ਕੇਵਲ ਜਲ ਮਾਹੀ ॥ Raga Sorath Ravidas, 1, 1:2 (P: 657).
|
SGGS Gurmukhi-English Dictionary |
[Sk. n.] Fire
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. अनल. ਨਾਮ/n. ਨਹੀਂ ਹੈ ਅਲੰ (ਬੱਸ) ਜਿਸ ਦੇ, ਭਾਵ- ਜੋ ਰੱਜਣ ਵਿੱਚ ਨਾ ਆਵੇ, ਅਗਨਿ. ਅੱਗ. “ਅਉਧ ਅਨਲ, ਤਨੁ ਤਿਨ ਕੋ ਮੰਦਰੁ.” (ਗਉ ਕਬੀਰ) 2. ਤਿੰਨ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਅਗਨੀਆਂ ਤਿੰਨ ਮੰਨੀਆਂ ਹਨ. ਦੇਖੋ- ਤਿੰਨ ਅਗਨੀਆਂ। 3. ਸੰ. ਅਨਿਲ. ਜਿਸ ਕਰਕੇ ਪ੍ਰਾਣ ਧਾਰਣ ਕਰੀਦੇ ਹਨ, ਹਵਾ. ਪਵਨ. “ਅਨਲ ਅਗਮ ਜੈਸੇ ਲਹਰਿ ਮਇਓ ਦਧਿ.” (ਸੋਰ ਰਵਿਦਾਸ) ਜੈਸੇ ਜ਼ੋਰ ਦੀ ਪੌਣ ਨਾਲ ਮਹੋਦਧਿ (ਸਮੁੰਦਰ) ਵਿੱਚ ਤਰੰਗ ਉਠਦੇ ਹਨ। 4. ਸੰ. अलिल- ਅਲਿਲ. ਇੱਕ ਪੰਛੀ, ਜਿਸ ਦਾ ਨਾਉਂ “ਅਨਲਪਕ੍ਸ਼” ਭੀ ਹੈ. ਲੋਕਾਂ ਦਾ ਖਿਆਲ ਹੈ ਕਿ ਇਹ ਪੰਛੀ ਸਦਾ ਅਕਾਸ਼ ਵਿੱਚ ਰਹਿੰਦਾ ਹੈ ਅਤੇ ਇਸ ਦੇ ਆਂਡੇ ਉਪੱਰੋਂ ਡਿਗਦੇ ਹੋਏ ਜ਼ਮੀਨ ਤੇ ਪਹੁਚਣ ਤੋਂ ਪਹਿਲਾਂ ਹੀ ਪੱਕ ਜਾਂਦੇ ਹਨ ਅਤੇ ਉਨ੍ਹਾ ਵਿੱਚੋਂ ਬੱਚੇ ਨਿਕਲਕੇ ਅਕਾਸ਼ ਮੰਡਲ ਵਿੱਚ ਉਡਣ ਲੱਗ ਪੈਂਦੇ ਹਨ. “ਅਨਲ ਅਕਾਸ ਪੰਛੀ ਡੋਲਬੋ ਕਰਤ ਹੈ.” (ਅਕਾਲ) ਦੇਖੋ- ਉਨਕਾ ਅਤੇ ਹੁਮਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|