Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Aḏẖik. 1. ਬਹੁਤ। 2. ਵਡੇ। 3. ਹੋਰ, ਵਧੇਰਾ। 4. ਵਡਿਆਇਆ, ਵਡਾ ਕੀਤਾ। 1. greatly, excessively, extensively, exceedingly. 2. greater. 3. all the more, greatly. 4. aggrandized, increased, expanded. 1. ਉਦਾਹਰਨ: ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ ॥ Raga Sireeraag 3, Asatpadee 21, 5:2 (P: 67). 2. ਉਦਾਹਰਨ: ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ ॥ Raga Saarang, Kabir, 1, 2:2 (P: 1251). 3. ਉਦਾਹਰਨ: ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥ Raga Sorath 5, Asatpadee 3, 1:2 (P: 641). 4. ਉਦਾਹਰਨ: ਅੰਬਰੀਕ ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ ॥ Raga Maaroo, ʼnaamdev, 1, 3:1 (P: 1105).
|
SGGS Gurmukhi-English Dictionary |
[Sk. adj.] More, additional, greater
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. more, excessive, surplus; abundant, plentiful, plenty.
|
Mahan Kosh Encyclopedia |
ਵਿ- ਬਹੁਤ "ਅਧਿਕ ਸੁਆਦ ਰੋਗ ਅਧਿਕਾਈ". (ਮਲਾ ਮਃ ੧)। (2) ਸ਼ੇਸ. ਬਾਕੀ। (3) {ਸੰਗ੍ਯਾ}. ਪੰਜਾਬੀ ਵਿੱਚ ਇਕ ਮਾਤ੍ਰਾ, ਜੋ ਦੂਜ ਦੇ ਚੰਦ ਜੇਹੀ ਹੁੰਦੀ ਹੈ, ਅਤੇ ਦੁੱਤ (ਦ੍ਵਿਤ੍ਵ) ਦਾ ਕੰਮ ਦਿੰਦੀ ਹੈ. ਜਿਵੇਂ "ਅੱਲਾ" ਅਧਿਕ ਨਾਲ "ਲ" ਦੋ ਹੋ ਗਏ। (4) ਇੱਕ ਅਰਥਾਲੰਕਾਰ, ਜਿਸ ਦਾ ਲੱਛਣ ਇਹ ਹੈ ਕਿ ਆਧੇਯ ਦੇ ਮੁਕਾਬਲੇ ਆਧਾਰ ਦੀ ਅਧਿਕਤਾ ਵਰਣਨ ਕਰਨੀ. "ਜਹਿਂ ਅਧੇਯ ਤੇ ਅਧਿਕ ਅਧਾਰ". (ਗਰਬਗੰਜਨੀ) "ਰੋਮ ਰੋਮ ਵਿੱਚ ਰੱਖਿਓਨ ਕਰ ਬ੍ਰਹਮੰਡ ਕਰੋੜ ਸੁਮਾਰਾ". (ਭਾਗੁ) ਇਸ ਥਾਂ ਆਧੇਯ ਬ੍ਰਹਮੰਡ ਨਾਲੋਂ ਰੋਮ ਆਧਾਰ ਦੀ ਅਧਿਕਤਾ ਕਹੀ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|