Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਆਚਰਨ, ਚੰਗਾ ਚਲਨ। ਧਾਰਮਿਕ ਰਸਮਾਂ। (ਅ-ਚਾਰ) ਮੰਦੇ ਕੰਮ। ਉਦਾਹਰਣ: ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ॥ {ਧਨਾ ੫, ੫੦, ੨:੧ (682)}। ਕਰਮਕਾਂਡ ਬਹੁ ਕਰਹਿ ਅਚਾਰ॥ {ਗਉ ੩, ੩੪, ੩:੧ (162)}। ਚਜ ਅਚਾਰ ਕਿਛੁ ਬਿਧਿ ਨਹੀ ਜਾਨੀ॥ {ਆਸਾ ੫, ੭, ੧:੩ (372)}। ਚਾਰ ਅਚਾਰ ਰਹੇ ਉਰਝਾਇ॥ {ਗਉ ਕਬ, ੯, ੨:੨
|
| SGGS Gurmukhi-English Dictionary |
Sk. n. manners, conduct, behaviour, character
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Pickle.
|
| Mahan Kosh Encyclopedia |
ਫ਼ਾ. __ ਆਚਾਰ. ਲੂਣ, ਮਿਰਚ, ਰਾਈ, ਤੇਲ, ਸਿਰਕੇ, ਮਿੱਠੇ ਆਦਿਕ ਪਦਾਰਥਾਂ ਨਾਲ ਫਲ, ਸਬਜ਼ੀ ਆਦਿਕ ਮਿਲਾਕੇ ਤਿਆਰ ਕੀਤਾ ਹੋਇਆ ਇੱਕ ਖਾਣ ਲਾਇਕ ਪਦਾਰਥ. "ਅਨਿਕ ਅਚਾਰਨ ਲਿਆਵਨ ਠਾਨਾ". (ਗੁਪ੍ਰਸੂ)। (2) ਸੰ. ਆਚਾਰ. ਵ੍ਯਵਹਾਰ. ਚਾਲਚਲਨ. ਰਹਿਣੀ ਬਹਿਣੀ. "ਗੁਰੁ ਮਿਲਿ ਚਜੁ ਅਚਾਰੁ ਸਿਖੁ". (ਸ੍ਰੀ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|