Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Agam. 1. ਜੋ ਗਮਨ ਨਾ ਕਰੇ, ਅਚਲ (ਮਹਾਨ ਕੋਸ਼)। 2. ਜਿਥੇ ਪਹੁੰਚਿਆਂ ਨਾ ਜਾ ਸਕੇ, ਪਹੁੰਚ ਤੋਂ ਪਰੇ, ਸਮਝ ਤੋਂ ਪਰੇ। 3. ਵੇਦ ਸ਼ਾਸਤਰ। 4. ਬਹੁਤ ਤੇਜ਼, ਭਾਰੀ। 1. which does not move, stationary. 2. inaccessable, beyond reach, unapproachable scriptures. 3. Vedas and Sashtras. 4. severe, intense. 1. ਉਦਾਹਰਨ: ਅਗਮ ਅਗੋਚਰੁ ਅਨਾਥੁ ਅਜੋਨੀ ਗੁਰਮਤਿ ਏਕੋ ਜਾਨਿਆ ॥ Raga Saarang 1, Asatpadee 2, 7:1 (P: 1233). 2. ਉਦਾਹਰਨ: ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥ Raga Sireeraag 5, 99, 3:3 (P: 52). 3. ਉਦਾਹਰਨ: ਅਗਮ ਨਿਗਮ ਸਤਿਗੁਰੂ ਦਿਖਾਇਆ ॥ Raga Maaroo 3, Asatpadee 1, 6:1 (P: 1016). 4. ਉਦਾਹਰਨ: ਅਨਲ ਅਗਮ ਜੈਸੇ ਲਹਰਿ ਮਇਓ ਦਧਿ ਜਲ ਕੇਵਲ ਜਲ ਮਾਹੀ ॥ Raga Sorath Ravidas, 1, 1:2 (P: 654).

SGGS Gurmukhi-English Dictionary
[Sk. adj.] Unapproachable, inaccessible
SGGS Gurmukhi-English Data provided by Harjinder Singh Gill, Santa Monica, CA, USA.

English Translation
n.m. inaccessible, unapproachable.

Mahan Kosh Encyclopedia

ਵਿ- ਜੋ ਗਮਨ ਨਾ ਕਰੇ. ਅਚਲ. "ਅਗਮ ਅਗੋਚਰੁ ਅਨਾਥੁ ਅਜੋਨੀ". (ਸਾਰ ਅਃ ਮਃ ੧)। (2) {ਸੰਗ੍ਯਾ}. ਬਿਰਛ। (3) ਪਹਾੜ। (4) ਸੰ. ਅਗਮ੍ਯ. ਵਿ- ਜਿੱਥੇ ਪਹੁੰਚਿਆ ਨਾ ਜਾਵੇ. "ਅਗਮ ਤੀਰ ਨਹ ਲੰਘਨਹ". (ਸਹਸ ਮਃ ੫)। (5) ਜਿਸ ਵਿੱਚ ਬੁੱਧੀ ਦੀ ਪਹੁੰਚ ਨਾ ਹੋਵੇ. ਅਚਿੰਤ੍ਯ। (6) ਦੇਖੋ, ਆਗਮ। (7) ਭਵਿਸ਼੍ਯਤ. "ਜਨ ਨਾਨਕ ਅਗਮ ਵੀਚਾਰਿਆ". (ਵਾਰ ਗਉ ੧, ਮਃ ੪)। (8) ਆਗਮ. ਸ਼ਾਸ੍ਤ. "ਅਗਮ ਨਿਗਮ ਸਤਿਗੁਰੂ ਦਿਖਾਇਆ". (ਮਾਰੂ ਅਃ ਮਃ ੩) "ਹਰਿ ਅਗਮ ਅਗੋਚਰ ਗੁਰਿ ਅਗਮ ਦਿਖਾਲੀ". (ਭੈਰ ਮਃ ੪) ਗੁਰੁਸ਼ਾਸ੍ਤ ਨੇ ਦਿਖਾਇਆ। (9) ਭਾਈ ਸੰਤੋਖ ਸਿੰਘ ਨੇ ਔਖੇ (ਮੁਸ਼ਕਿਲ) ਲਈ ਅਗਮ ਸ਼ਬਦ ਵਰਤਿਆ ਹੈ. "ਸਬ ਬਿਧਿ ਸੁਗਮ ਅਗਮ ਕਛੁ ਨਾਹੀ". (ਨਾਪ੍ਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits