Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Akrūr(u). ਕ੍ਰਿਸ਼ਨ ਜੀ ਦਾ ਚਾਚਾ। Uncle of Sri Krishan. ਉਦਾਹਰਨ: ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ ॥ Sava-eeay of Guru ʼnanak Dev, Kal-Sahaar 4:3 (P: 1390).

Mahan Kosh Encyclopedia

ਸੰ. अकृर- ਵਿ- ਜੋ ਨਹੀਂ ਕ੍ਰੁਰ (ਬੇਰਹਮ). ਦਿਆਲੂ। (2) ਜੋ ਕ੍ਰੋਧੀ ਨਹੀਂ. ਸ਼ਾਂਤ ਸੁਭਾਉ ਵਾਲਾ। (3) {ਸੰਗ੍ਯਾ}. ਯਾਦਵਵੰਸ਼ੀ ਕ੍ਰਿਸਨ ਜੀ ਦਾ ਚਾਚਾ, ਜੋ ਸ਼੍ਵਫਲਕ ਦਾ ਪੁਤ੍ਰ ਗਾਂਦਿਨੀ ਦੇ ਉਦਰੋਂ ਸੀ. ਏਹ ਕਿਸਨ ਜੀ ਅਤੇ ਬਲਰਾਮ ਨੂੰ ਕੰਸ ਵੱਲੋਂ ਜੱਗ ਦਾ ਨਿਉਂਦਾ ਦੇਕੇ ਗੋਕੁਲ ਤੋਂ ਮਥੁਰਾ ਲੈ ਗਿਆ ਸੀ, ਜਿੱਥੇ ਕ੍ਰਿਸਨ ਜੀ ਨੇ ਆਪਣੀ ਵੀਰਤਾ ਨਾਲ ਕੰਸ ਨੂੰ ਮਾਰਕੇ ਆਪਣੇ ਨਾਨਾ ਉਗ੍ਰੇਸਨ ਨੂੰ ਰਾਜਸਿੰਘਾਸਨ ਪੁਰ ਬੈਠਾਇਆ. "ਉਧਉ ਅਕ੍ਰੁਰੁ ਬਿਦਰੁ ਗੁਣ ਗਾਵੈ". (ਸਵੈਯੇ ਮਃ ੧. ਕੇ) "ਮੋਹਿ ਅਬੈ ਅਕ੍ਰੁਰ ਕੇ ਹਾਥ ਬੁਲਾਯ ਪਠ੍ਯੋ ਮਥੁਰਾ ਹੂੰ ਕੇ ਰਾਈ". (ਕ੍ਰਿਸਨਾਵ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits